ਪੀਐਸ ਮਿੱਠਾ
ਬਠਿੰਡਾ । ਬਠਿੰਡਾ ਦੇ ਅਕਾਸ਼ਵਾਣੀ ਵਿੱਚ ਤੈਨਾਤ ਇੰਜਨੀਅਰ ਕੁਲਦੀਪ ਸਿੰਘ ਨੂੰ 37 ਸਾਲ ਦੀ ਸਾਨਦਾਰ ਸੇਵਾ ਪੂਰੀ ਕਰਨ ਉਪਰੰਤ ਸਮੂਹ ਸਟਾਫ ਵਲੋ ਵਧਾਈ ਦਿੱਤੀ ਗਈ ਅਤੇ ਉਨਾਂ ਵਲੋ ਵਿਭਾਗ ਵਿੱਚ ਕੀਤੀਆਂ ਗਈਆਂ ਸੇਵਾਵਾਂ ਦੀ ਪ੍ਰਸੰਸ਼ਾ ਕੀਤੀ ਗਈ। ਇਸ ਮੌਕੇ ਅਕਾਸ਼ਵਾਣੀ ਜਲੰਧਰ ਅਤੇ ਦੂਰਦਰਸ਼ਨ ਜਲੰਧਰ ਤੋ ਵਿਸ਼ੇਸ ਤੌਰ ਤੇ ਆਏ ਇੰਜਨੀਅਰਾਂ ਅਤੇ ਹੋਰ ਸਟਾਫ ਨੇ ਕੁਲਦੀਪ ਸਿੰਘ ਨਾਲ ਬਿਤਾਏ ਗਏ ਪਲਾਂ ਨੂੰ ਯਾਦ ਕੀਤਾ ਅਤੇ ਉਨਾਂ ਦੇ ਕੰਮ ਪ੍ਰਤੀ ਵਫਾਦਾਰੀ ਨੂੰ ਦੁਹਰਾਇਆ ਗਿਆ।
ਇਸ ਮੌਕੇ ਇੰਜਨੀਅਰ ਕੁਲਦੀਪ ਸਿੰਘ ਦੇ ਵੱਡੇ ਭਰਾ ਪੀਐਸ ਮਿੱਠਾ ਮੁੱਖ ਸੰਪਾਦਕ ਰੋਜਾਨਾ ਸਾਂਝੀ ਖਬਰ ਚੰਡੀਗੜ ਤੋ ਇਲਾਵਾ ਆਏ ਕੁਲਦੀਪ ਸਿੰਘ ਦੇ ਰਿਸ਼ਤੇਦਾਰਾਂ ਨੇ ਵੀ ਕੁਲਦੀਪ ਸਿੰਘ ਨੂੰ ਵਧਾਈ ਦਿੱਤੀ ਅਤੇ ਸਟੇਜ਼ ਤੇ ਡਾਂਸ ਕਰਕੇ ਖੁਸ਼ੀ ਮਨਾਈ। ਆਕਾਸ਼ਵਾਣੀ ਜਲੰਧਰ ਸਟਾਫ ਤੋ ਆਏ ਆਪਣੀ ਹਾਜ਼ਰੀ ਲਗਾਈ ਅਤੇ ਕੁਲਦੀਪ ਸਿੰਘ ਨੂੰ ਰਿਟਾਇਰਮੈਟ ਮੌਕੇ ਵਧਾਈ ਦਿੱਤੀ ਜਿਨਾਂ ਵਿੱਚ ਸਟਾਫ ਦੇ ਇਹ ਅਧਿਕਾਰੀ ਹਾਜ਼ਰ ਸਨ। ਜਿਨਾਂ ਵਿੱਚ ਸ਼੍ਰੀ ਸਤੀਸ਼ ਚੰਦ – ਸੀਨੀਅਰ ਏ.ਓ. , ਸ਼੍ਰੀ ਕ੍ਰਿਸ਼ਨ ਮੁਰਾਰੀ – ਅਕਾਊਂਟੈਂਟ , ਸ਼੍ਰੀ ਗੁਰਵੀਰ ਸਿੰਘ – ਕੈਸ਼ੀਅਰ, ਆਕਾਸ਼ਵਾਣੀ ਬਠਿੰਡਾ , ਸ਼੍ਰੀ ਬਲਜੀਤ ਸ਼ਰਮਾ – ਪੀ.ਈ.ਐਕਸ. , ਸ਼੍ਰੀ ਮਨਦੀਪ ਰਾਜੋਰੀਆ – ਪੀ.ਈ.ਐਕਸ. , ਇੰਜੀ. ਸੰਦੀਪ ਸਿੰਘ – ਐਚ.ਓ.ਈ. , ਇੰਜੀ. ਕੁਲਵੰਤ ਸਿੰਘ , ਇੰਜੀ. ਹਰੀਸ਼ ਕੁਮਾਰ, ਇੰਜੀ. ਵਿਕਾਸ ਸ਼ਰਮਾ , ਇੰਜੀ. ਮਲਕੀਤ ਸਿੰਘ – ਏ.ਡੀ.ਈ. ਰਿਟਾਇਰਡ, ਇੰਜੀ. ਅਵਤਾਰ ਸਿੰਘ – ਰਿਟਾਇਰਡ , ਇੰਜੀ. ਸੰਜੀਵ ਕੁਮਾਰ – ਰਿਟਾਇਰਡ, ਇੰਜੀ. ਤੀਰਥ ਸਿੰਘ – ਰਿਟਾਇਰਡ , ਇੰਜੀ. ਅਸ਼ੋਕ ਕੁਮਾਰ – ਰਿਟਾਇਰਡ ।
Blog
ਅਕਾਸ਼ਵਾਣੀ ਬਠਿੰਡਾ ਦੇ ਇੰਜਨੀਅਰ ਕੁਲਦੀਪ ਸਿੰਘ ਨੂੰ ਰਿਟਾਇਰਮੈਟ ਮੌਕੇ ਵਿਦਾਇਗੀ ਪਾਰਟੀ ,ਸਮੂਹ ਸਟਾਫ ਨੇ ਦਿੱਤੀਆਂ ਵਧਾਈਆਂ ਅਤੇ ਸੰਦੇਸ਼
ਇਹ ਖਬਰ ਸ਼ੇਅਰ ਕਰੋ:
