ਆਕਸਫੋਰਡ ਸਕੂਲ ਨੇ ਨਿਵੇਕਲੇ ਢੰਗ ਨਾਲ ਗਾਂਧੀ ਜੈਯੰਤੀ ਮਨਾਈ

ਵੀਰਪਾਲ ਭਗਤਾ,
ਭਗਤਾ ਭਾਈਕਾ-
ਦ ਆਕਸਫੋਰਡ ਸਕੂਲ ਆਫ ਐਜ਼ੁਕੇਸ਼ਨ ਭਗਤਾ ਭਾਈਕਾ ਇੱਕ ਅਜਿਹੀ ਮਾਣਮੱਤੀ ਸੰਸਥਾ ਹੈ ਜੋ ਪੜ੍ਹਾਈ ਦੇ ਨਾਲ-ਨਾਲ ਕੁਝ ਅਜਿਹੀਆਂ ਕਿਰਿਆਵਾਂ ਵਿੱਚ ਵੀ ਹਿੱਸਾ ਲੈਦੀ ਹੈ ਜੋ ਸਮਾਜ ਨੂੰ ਸੇਧ ਦੇਣ ਵਿੱਚ ਸਹਾਈ ਹੁੰਦੀਆਂ ਹਨ। ਇਸ ਸੰਸਥਾ ਵਿੱਚ ਰਾਸਟਰ ਪਿਤਾ ਮਹਾਤਮਾ ਗਾਂਧੀ ਜੀ ਦੀ ‘ਗਾਂਧੀ ਜੈਯੰਤੀ’ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਜੈਯੰਤੀ ਨੂੰ ਇੱਕ ਵੱਖਰੇ ਅਤੇ ਨਿਵੇਕਲੇ ਢੰਗ ਨਾਲ ਮਨਾਉਂਦੇ ਹੋਏ ਸਕੂਲ ਦੇ ਐਨਸੀਸੀ ਦੇ ਆਰਮੀ ਅਤੇ ਨੇਵੀ ਦੇ ਕੈਡਿਟਾਂ ਸਮੇਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਇੱਕ ਵਿਸ਼ੇਸ਼ ਰੈਲੀ ਕੱਢੀ ਗਈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਰੂਪ ਲਾਲ ਬਾਂਸਲ ਵੱਲੋਂ ਹਰੀ ਝੰਡੀ ਦਿਖਾਉਣ ਤੇ ਇਹ ਰੈਲੀ ਰਵਾਨਾ ਹੋਈ। ਇਸ ਵਿੱਚ ਗਾਂਧੀ ਜੀ ਦੇ ਪੂਰਨਿਆਂ ਉੱਤੇ ਚਲਦੇ ਹੋਏ “ਸਵੱਛ ਭਾਰਤ” ਦੇ ਸੁਪਨੇ ਨੂੰ ਸਾਕਾਰ ਕਰਨ ਲਈ “ਸਵੱਛਤਾ ਵੱਲ ਕਦਮ ਵਧਾਓ” ਦਾ ਸੁਨੇਹਾ ਦਿੱਤਾ ਗਿਆ। ਇਸ ਰੈਲੀ ਨੂੰ ਭਰਪੂਰ ਹੁੰਗਾਰਾ ਮਿਲਿਆ ਅਤੇ ਵਿਦਿਆਰਥੀਆਂ ਦੇ ਉਤਸ਼ਾਹ ਨੂੰ ਵੀ ਸਲਾਹਿਆ ਗਿਆ। ਇੰਨਾ ਹੀ ਨਹੀਂ ਸਕੂਲ ਵਿੱਚ ਗਾਂਧੀ ਜੈਯੰਤੀ ਨੂੰ ਸਮਰਪਿਤ ‘ਚਰਖੇ ਬਣਾਉਣ’ ਦੇ ਮੁਕਾਬਲੇ ਹੋਏ। ਜਿਸ ਵਿੱਚ ਚੌਥੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਵਿਦਿਆਰਥੀਆਂ ਵੱਲੋਂ ਗਾਂਧੀ ਜੀ ਦੀਆਂ ਸਿੱਖਿਆਵਾਂ ਨੂੰ ਵੀ ਚਾਰਟਬੱਧ ਕੀਤਾ ਗਿਆ।ਸਕੂਲ ਦੇ ਪ੍ਰਿੰਸੀਪਲ ਸ੍ਰੀ ਰੂਪ ਲਾਲ ਬਾਂਸਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਅਸੀਂ ਸਮੇਂ-ਸਮੇਂ ਤੇ ਅਜਿਹੀਆਂ ਉਤਸ਼ਾਹ ਪੂਰਵਕ ਅਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਰੈਲੀਆਂ ਦਾ ਆਯਜੋਨ ਕਰਦੇ ਰਹਿੰਦੇ ਹਾਂ ਜੋ ਵਿਦਿਆਰਥੀਆਂ ਲਈ ਵੀ ਅਤੇ ਸਮਾਜ ਲਈ ਵੀ ਗਿਆਨਵਰਧਕ ਅਤੇ ਲਾਹੇਵੰਦ ਸਾਬਿਤ ਹੁੰਦੀਆਂ ਹਨ। ਇਸ ਸਮੇਂ ਸਕੂਲ ਦੇ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ, ਹਰਗੁਰਪ੍ਰੀਤ ਸਿੰਘ ਗਗਨ ਬਰਾੜ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ ਸ਼ੈਰੀ ਵਾਈਸ ਚੇਅਰਮੈਨ ਅਤੇ ਰਮਨਦੀਪ ਸਿੰਘ ਅਤੇ ਸਕੂਲ ਦੇ ਕੁਆਰਡੀਨੇਟਰਜ ਵੀ ਮੌਜੂਦ ਸਨ।

ricela
ਇਹ ਖਬਰ ਸ਼ੇਅਰ ਕਰੋ:

ਹੋਰ ਖਬਰਾਂ ਪੜ੍ਹੋ