ਆਸਟ੍ਰੇਲੀਆ ਤੋਂ ਆਈ NRI ਔਰਤ ਦੇ ਕਤਲ ਮਾਮਲੇ ‘ਚ ਵੱਡਾ ਖੁਲਾਸਾ

JASVIR MANKU

ਲੁਧਿਆਣਾ, 3 ਨਵੰਬਰ 2026 : ਲੁਧਿਆਣਾ ਵਿੱਚ ਕੁੱਝ ਦਿਨ ਪਹਿਲਾਂ ਇੱਕ NRI ਔਰਤ ਕਮਲਦੀਪ ਕੌਰ ਦੇ ਕਤਲ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਇਹ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਮ੍ਰਿਤਕ ਔਰਤ ਦੇ ਪਤੀ ਨੇ ਹੀ ਕੀਤਾ ਸੀ। ਪਤੀ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਦਾ ਕਿਸੇ ਹੋਰ ਨਾਲ ਅਫੇਅਰ ਹੈ। ਉਹ ਕਾਫ਼ੀ ਸਮੇਂ ਤੋਂ ਉਸਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਸੀ।

ਪਤੀ ਆਪਣੀ ਪਤਨੀ ਦੇ ਕਤਲ ਤੋਂ ਇੱਕ ਦਿਨ ਪਹਿਲਾਂ ਆਸਟ੍ਰੇਲੀਆ ਤੋਂ ਭਾਰਤ ਵਾਪਸ ਆਇਆ ਸੀ। ਲੁਧਿਆਣਾ ਪਹੁੰਚ ਕੇ, ਉਸਨੇ ਆਪਣੀ ਪਤਨੀ ਦੇ ਦਿਲ ਵਿੱਚ ਚਾਕੂ ਨਾਲ ਵਾਰ ਕੀਤਾ ਅਤੇ ਉਸ ਦਾ ਕਤਲ ਕਰ ਦਿੱਤਾ। ਪੋਸਟਮਾਰਟਮ ਰਿਪੋਰਟ ਵਿੱਚ ਕਈ ਮਹੱਤਵਪੂਰਨ ਖੁਲਾਸੇ ਹੋਏ ਹਨ। ਪਤਨੀ ਦੀ ਛਾਤੀ ਤੋਂ ਲੈ ਕੇ ਪੇਟ ਅਤੇ ਪਿੱਠ ਤੱਕ, ਇੱਕ ਸਟੀਲ ਦੇ ਚਾਕੂ ਨਾਲ ਕੁੱਲ 28 ਚਾਕੂ ਦੇ ਜ਼ਖ਼ਮ ਮਿਲੇ ਹਨ।

shriram farm advertisement

ਪਤਨੀ ਆਪਣੇ ਪਤੀ ਨਾਲ ਤਿੰਨ ਮਹੀਨੇ ਆਸਟ੍ਰੇਲੀਆ ਵਿੱਚ ਰਹੀ। ਇਸ ਦੌਰਾਨ, ਉਨ੍ਹਾਂ ਦਾ ਪੁੱਤਰ ਵੀ ਉਨ੍ਹਾਂ ਦੇ ਨਾਲ ਸੀ। ਉਨ੍ਹਾਂ ਵਿਚਕਾਰ ਝਗੜਾ ਉੱਥੇ ਵੀ ਜਾਰੀ ਰਿਹਾ। ਕਮਲਦੀਪ ਕੌਰ ਨਾਮ ਦੀ ਔਰਤ 23 ਅਕਤੂਬਰ ਨੂੰ ਆਸਟ੍ਰੇਲੀਆ ਤੋਂ ਲੁਧਿਆਣਾ ਪਹੁੰਚੀ, ਜਦੋਂ ਕਿ ਉਸਦਾ ਪਤੀ, ਰਵਿੰਦਰ ਸਿੰਘ, 29 ਅਕਤੂਬਰ ਨੂੰ ਆਸਟ੍ਰੇਲੀਆ ਤੋਂ ਲੁਧਿਆਣਾ ਪਹੁੰਚਿਆ। ਜਿਸ ਤੋਂ ਬਾਅਦ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਪਤੀ ਰਵਿੰਦਰ ਸਿੰਘ ਨੂੰ ਗ੍ਰਿਫਤਾਰ ਕੇ ਲਿਆ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਏਸੀਪੀ ਰਾਜੇਸ਼ ਸ਼ਰਮਾ ਨੇ ਕਿਹਾ ਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਕਤਲ ਵਿੱਚ ਕੋਈ ਹੋਰ ਸ਼ਾਮਲ ਸੀ ਜਾਂ ਉਸਨੇ ਖੁਦ ਇਸਨੂੰ ਅੰਜਾਮ ਦਿੱਤਾ ਸੀ।

Tags: #CRIME NEWS #LUDHIANA #ਆਸਟ੍ਰੇਲੀਆ ਤੋਂ ਆਈ NRI ਔਰਤ ਦੇ ਕਤਲ ਮਾਮਲੇ ‘ਚ ਵੱਡਾ ਖੁਲਾਸਾ
ਇਹ ਖਬਰ ਸ਼ੇਅਰ ਕਰੋ:

ਹੋਰ ਖਬਰਾਂ ਪੜ੍ਹੋ