ਰਾਇਤ ਬਾਹਰਾ ਯੂਨੀਵਰਸਿਟੀ ਦੇ ਦੀਵਾਲੀ ਕਾਰਨੀਵਲ ਵਿੱਚ ਵਿਦਿਆਰਥੀਆਂ ਨੇ ਬਿਖੇਰੀ ਆਪਣੀ ਕਲਾਂ

ਰੰਗੋਲੀ, ਮਹਿੰਦੀ, ਗਾਇਨ, ਨਾਚ ਅਤੇ ਭਜਨ ਪੇਸ਼ਕਾਰੀਆਂ ਨੇ ਮੋਹਿਆ ਮਨ, ਯੋਗ ਵਿੱਚ ਸੋਨ ਤਮਗਾ ਜੇਤੂ ਵਿਦਿਆਰਥਣ ਕ੍ਰਾਂਤੀ ਦਾ ਵਿਸ਼ੇਸ਼ ਸਨਮਾਨ

ਹੁਸ਼ਿਆਰਪੁਰ, 7 ਨਵੰਬਰ (ਤਰਸੇਮ ਦੀਵਾਨਾ) – ਰਾਇਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ, ਹੁਸ਼ਿਆਰਪੁਰ ਵਿਖੇ ਦੀਵਾਲੀ ਦੇ ਤਿਉਹਾਰ ਮੌਕੇ ਸ਼ਾਨਦਾਰ ਦੀਵਾਲੀ ਕਾਰਨੀਵਲ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਰੰਗੋਲੀ, ਮਹਿੰਦੀ, ਗਾਇਨ, ਨਾਚ ਅਤੇ ਬਾਲੀਵੁੱਡ ਮਾਡਲਿੰਗ ਸਮੇਤ ਵੱਖ-ਵੱਖ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਵੱਲੋਂ ਲਗਾਏ ਗਏ ਹਸਤਕਲਾ, ਮਨੋਰੰਜਕ ਖੇਡਾਂ ਅਤੇ ਖਾਣ-ਪੀਣ ਦੇ ਸਟਾਲ ਵੀ ਖਿੱਚ ਦਾ ਕੇਂਦਰ ਰਹੇ।

ਸਮਾਗਮ ਦੌਰਾਨ ਯੂਨੀਵਰਸਿਟੀ ਦੇ ਚਾਂਸਲਰ ਸਰਦਾਰ ਗੁਰਵਿੰਦਰ ਸਿੰਘ ਬਾਹਰਾ ਨੇ ਵਿਦਿਆਰਥੀਆਂ, ਪ੍ਰੋਫੈਸਰਾਂ ਅਤੇ ਕਰਮਚਾਰੀਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਪਿਆਰ, ਸਦਭਾਵਨਾ ਅਤੇ ਏਕਤਾ ਦਾ ਸੰਦੇਸ਼ ਦਿੱਤਾ। ਵਾਈਸ ਚਾਂਸਲਰ ਡਾ. ਚੰਦਰ ਮੋਹਨ ਨੇ ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੱਭਿਆਚਾਰਕ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ ਅਤੇ ਟੀਮ ਭਾਵਨਾ ਨੂੰ ਉਤਸ਼ਾਹਿਤ ਕਰਦੀਆਂ ਹਨ। ਇਸ ਮੌਕੇ ਸੋਲਿਸ ਵੈਲਨੈੱਸ (ਸੋਨਾਲਿਕਾ ਗਰੁੱਪ ਆਫ਼ ਇੰਡਸਟਰੀਜ਼) ਦੀ ਸੰਸਥਾਪਕ ਮੈਂਬਰ ਸ਼੍ਰੀਮਤੀ ਸਤੀਸ਼ ਸਿਲ੍ਹੀ ਉੱਪਲ ਅਤੇ ਸ੍ਰੀ ਧਰਮਵੀਰ ਤਿਵਾੜੀ ਦੀ ਅਗਵਾਈ ਹੇਠ ਭਗਤੀ ਸੰਗੀਤ ਅਤੇ ਭਜਨ ਸੈਸ਼ਨ ਵੀ ਕਰਵਾਇਆ ਗਿਆ। ਕੌਮੀ ਪੱਧਰ ‘ਤੇ ਯੋਗ ਵਿੱਚ ਸੋਨ ਤਮਗਾ ਜਿੱਤਣ ਵਾਲੀ ਵਿਦਿਆਰਥਣ ਕ੍ਰਾਂਤੀ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

shriram farm advertisement

ਮੁਕਾਬਲਿਆਂ ਦੇ ਨਤੀਜਿਆਂ ਵਿੱਚ ਰੰਗੋਲੀ ਮੁਕਾਬਲੇ ਦੌਰਾਨ ਆਰਜ਼ੂ ਮਲਿਕ, ਵਿਸ਼ਾਲੀ, ਬਲਪ੍ਰੀਤ ਕੌਰ ਅਤੇ ਮਹਿਮਾ ਸੈਣੀ ਦੀ ਟੀਮ ਨੇ ਪਹਿਲਾ, ਅਲੀਸ਼ਾ ਨੇ ਦੂਜਾ ਅਤੇ ਮੀਨਾਕਸ਼ੀ, ਨਿਕਸ਼ਾ ਤੇ ਲਵਲੀਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਗਾਇਨ ਮੁਕਾਬਲੇ ਵਿੱਚ ਸੰਜਨਾ ਸਰੋਰਾ ਪਹਿਲੇ, ਭੁਪਿੰਦਰ ਦੂਜੇ ਅਤੇ ਮਿਲਨ ਸਿੰਘ ਤੀਜੇ ਸਥਾਨ ‘ਤੇ ਰਹੇ। ਨਾਚ ਮੁਕਾਬਲੇ ਵਿੱਚ ਹਸ਼ਮੀਤ ਹਰਮਨ ਨੇ ਪਹਿਲਾ, ਰਾਜਵੀਰ ਕੌਰ ਅਤੇ ਨਮਰਤਾ ਡਡਵਾਲ ਨੇ ਦੂਜਾ, ਜਦਕਿ ਸ਼ਿਵਾਨੀ ਗੁਰੰਗ, ਸੁਕ੍ਰਿਤੀ ਅਤੇ ਆਸ਼ਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮਹਿੰਦੀ ਮੁਕਾਬਲੇ ਵਿੱਚ ਮਨਪ੍ਰੀਤ ਕੌਰ ਪਹਿਲੇ, ਲਵਪ੍ਰੀਤ ਦੂਜੇ ਅਤੇ ਸਿਮਰਨ ਤੀਜੇ ਸਥਾਨ ‘ਤੇ ਰਹੀ। ਫੂਡ ਸਟਾਲ ਮੁਕਾਬਲੇ ਵਿੱਚ ਲਿਟਲ ਬਾਈਟਸ ਬੇਕਰੀ ਨੇ ਪਹਿਲਾ, ਚਟਪਟਾ ਕਲੱਬ ਨੇ ਦੂਜਾ ਅਤੇ ਸੈਂਡਵਿਚ ਸਟਾਲ ਨੇ ਤੀਜਾ ਸਥਾਨ ਹਾਸਲ ਕੀਤਾ।
ਅੰਤ ਵਿੱਚ ਸੱਭਿਆਚਾਰਕ ਕੋਆਰਡੀਨੇਟਰ ਡਾ. ਮਨਿੰਦਰ ਪਾਲ ਸਿੰਘ ਨੇ ਮਹਿਮਾਨਾਂ, ਯੂਨੀਵਰਸਿਟੀ ਪ੍ਰਬੰਧਕਾਂ ਅਤੇ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਕੀਤਾ। ਕਾਰਨੀਵਲ ਦੀ ਸਮਾਪਤੀ ਡੀਜੇ ਸੈਸ਼ਨ ਨਾਲ ਹੋਈ, ਜਿਸ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਦੀਵਾਲੀ ਦੇ ਤਿਉਹਾਰ ਦਾ ਖੂਬ ਆਨੰਦ ਮਾਣਿਆ।

Tags: #EDUCATIONA #HOSHIARPUR #TARSEM DEWANA NEWS
ਇਹ ਖਬਰ ਸ਼ੇਅਰ ਕਰੋ:

ਹੋਰ ਖਬਰਾਂ ਪੜ੍ਹੋ