ਲਲਿਤ ਕਪੂਰ 75 ਵੋਟਾਂ ਲੈਕੇ ਬਣੇ ਰਿਸ਼ੀ ਅਪਾਰਟਮੈਟ ਸੁਸਾਇਟੀ ਜੀਰਕਪੁਰ ਦੇ ਪ੍ਰਧਾਨ

ਪੀਐਸ ਮਿੱਠਾ
ਜੀਰਕਪੁਰ । ਪਿਛਲੇ ਕਾਫੀ ਸਮੇ ਤੋ ਬਿਨਾਂ ਪ੍ਰਧਾਨ ਦੇ ਚਲ ਰਹੀ ਰਿਸ਼ੀ ਅਪਾਰਟਮੈਟ ਸੁਸਾਇਟੀ ਦੇ ਨਵੇ ਬਣੇ ਪ੍ਰਧਾਨ ਲਲਿਤ ਕਪੂਰ ਨੂੰ ਸੁਸਾਇਟੀ ਦੇ ਲੋਕਾਂ ਨੇ ਪ੍ਰਧਾਨਗੀ ਦਾ ਫਤਵਾ ਦੇ ਕੇ ਸਨਮਾਨਿਤ ਕੀਤਾ ਹੈ। ਇਸ ਚੋਣ ਵਿੱਚ ਕੁਲ 84 ਵੋਟਾਂ ਪੋਲ ਹੋਈਆ ਸਨ ਜਿਸਦੇ ਵਿੱਚ ਲਲਿਤ ਕਪੂਰ ਨੂੰ 75 ਵੋਟਾਂ ਪਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਪਿੰਦਰ ਸਿੰਘ ਭਿੰਦਾ ਨੇ ਦੱਸਿਆ ਕਿ ਸਾਂਤੀ ਪੂਰਵਕ ਪਈਆਂ ਵੋਟਾਂ ਦੇ ਵਿੱਚ ਭਾਰਤ ਅਹਿਲਾਵਾਦੀ ਨੇ ਜਨਰਲ ਸਕੱਤਰ ਦੀ ਚੋਣ ਲੜੀ ਹੈ ਜਿਨਾਂ ਨੂੰ 73 ਵੋਟਾਂ ਪਈਆਂ ਹਨ। ਸ੍ਰੀਮਤੀ ਅਮਨ ਸਾਂਗਵਾਨ ਨੂੰ ਕੈਸੀਅਰ ਦੀ ਚੋਣ ਵਿੱਚ 74 ਵੋਟਾਂ ਪਈਆਂ ਹਨ ਅਤੇ ਹਰਪਿੰਦਰ ਸਿੰਘ ਭਿੰਦਾ ਨੂੰ 72 ਵੋਟਾਂ ਪਈਆਂ ਹਨ ਜੋਕਿ ਸਹਾਇਕ ਕੈਸ਼ੀਅਰ ਚੁਣੇ ਗਏ ਹਨ। ਇਸ ਤੋ ਇਲਾਵਾ ਮਨਦੀਪ ਕੌਰ, ਹਿੰਮਤ ਸਿੰਘ, ਅਕਾਸ਼ ਲਾਥਰ, ਸ੍ਰੀਮਤੀ ਸੁਵਿਧਾ ਘਈ ਅਤੇ ਸੰਤੋਸ਼ ਕੁਮਾਰੀ ਕਾਰਜ਼ਕਾਰੀ ਮੈਬਰ ਚੁਣੇ ਗਏ ਹਨ। ਨਵੇ ਬਣੇ ਪ੍ਰਧਾਨ ਲਲਿਤ ਕੁਮਾਰ ਨੇ ਕਿਹਾ ਹੈ ਕਿ ਆਪਣੀ ਬਣੀ ਨਵੀ ਟੀਮ ਦੇ ਸਹਿਯੋਗ ਦੇ ਨਾਲ ਸੁਸਾਇਟੀ ਦੀਆਂ ਸਾਰੀ ਸਮਸਿਆਵਾਂ ਦਾ ਹੱਲ ਕੀਤਾ ਜਾਵੇਗਾ ਅਤੇ ਸੁਸਾਇਟੀ ਦੀ ਸੁੰਦਰਤਾ ਦੇ ਲਈ ਵਿਸੇਸ ਉਪਰਾਲੇ ਕੀਤੇ ਜਾਣਗੇ। ਸੁਸਾਇਟੀ ਦੇ ਵਾਸ਼ੀਆਂ ਨੇ ਨਵੇ ਪ੍ਰਧਾਨ ਲਲਿਤ ਕਪੂਰ ਨੂੰ ਵਧਾਈਆਂ ਦਿੱਤੀਆਂ ਹਨ।

Tags: #ELECTION #LALIT KAPOOR #NEWS #RISHI APARTNEBT #ਲਲਿਤ ਕਪੂਰ 75 ਵੋਟਾਂ ਲੈਕੇ ਬਣੇ ਰਿਸ਼ੀ ਅਪਾਰਟਮੈਟ ਸੁਸਾਇਟੀ ਜੀਰਕਪੁਰ ਦੇ ਪ੍ਰਧਾਨ
ਇਹ ਖਬਰ ਸ਼ੇਅਰ ਕਰੋ:

ਹੋਰ ਖਬਰਾਂ ਪੜ੍ਹੋ