ਭਗਵਾਨ ਵਾਲਮੀਕਿ ਜੀ ਦੇ ਜਨਮ ਦਿਹਾੜੇ ਦੇ ਮੌਕੇ ‘ਤੇ ਪ੍ਰਭਾਤ ਫੇਰੀਆਂ ਸ਼ੁਰੂ

HANS RAJ

ਬਠਿੰਡਾ, 16 ਅਕਤੂਬਰ, 2026 ਵਾਲਮੀਕਿ ਸ਼ਕਤੀ ਵੈਲਫੇਅਰ ਸੁਸਾਇਟੀ, ਬਠਿੰਡਾ ਦੇ ਪ੍ਰਧਾਨ ਸ਼੍ਰੀ ਰਮੇਸ਼ ਕੁਮਾਰ ਉਜਿਨਵਾਲ ਨੇ ਦੱਸਿਆ ਕਿ ਭਗਵਾਨ ਵਾਲਮੀਕਿ ਜੀ ਦੇ ‘ਪ੍ਰਗਟ ਦਿਵਸ’ ਨੂੰ ਮਨਾਉਣ ਲਈ, ਵਾਲਮੀਕਿ ਭਾਈਚਾਰੇ ਦੇ ਮੈਂਬਰਾਂ ਅਤੇ ਸਥਾਨਕ ਵਸਨੀਕਾਂ ਨੇ ਵੱਖ-ਵੱਖ ਬਸਤੀਆਂ ਅਤੇ ਮੁਹੱਲਿਆਂ ਵਿੱਚ ਸਵੇਰੇ 4:00 ਵਜੇ ਤੋਂ 6:00 ਵਜੇ ਦੇ ਵਿਚਕਾਰ ‘ਪ੍ਰਭਾਤ ਫੇਰੀਆਂ ਕੱਢਣੀਆਂ ਸ਼ੁਰੂ ਕੀਤੀਆਂ ਹਨ।
ਉਨ੍ਹਾਂ ਦੱਸਿਆ ਕਿ ਅੱਜ ਦੀ ‘ਪ੍ਰਭਾਤ ਫੇਰੀ’ ਲਾਲ ਸਿੰਘ ਨਗਰ ਤੋਂ ਸ਼ੁਰੂ ਹੋ ਕੇ ਸੁਭਾਸ਼ ਬਸਤੀ ਦੀਆਂ ਗਲੀਆਂ ਵਿੱਚੋਂ ਲੰਘੀ ਅਤੇ ਨਹਿਰੀ ਕਲੋਨੀ ਵਿਖੇ ਸਮਾਪਤ ਹੋਈ। ਉਨ੍ਹਾਂ ਦੱਸਿਆ ਕਿ ਇਹ ਪ੍ਰਭਾਤ ਫੇਰੀਆਂ ਭਗਵਾਨ ਵਾਲਮੀਕਿ ਜੀ ਦੇ ‘ਪ੍ਰਗਟ ਉਤਸਵ’ ਦੇ ਸਬੰਧ ਵਿੱਚ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ 26 ਅਕਤੂਬਰ, 2026 ਨੂੰ ਬਠਿੰਡਾ ਦੇ ਰਾਮ ਬਾਗ ਰੋਡ ਤੇ ਸਥਿਤ ਵਾਲਮਿਕਿ ਕਮਿਊਨਿਟੀ ਹਾਲ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਜਾਵੇਗਾ।
ਇਸ ਮੌਕੇ ‘ਪ੍ਰਭਾਤ ਫੇਰੀ’ ਵਿੱਚ ਮੀਤ ਪ੍ਰਧਾਨ, ਬਾਬੂ ਲਾਲ ਸਾਰਵਾਨ, ਚੌਧਰੀ ਧਰਮਿੰਦਰ, ਲਲਿਤ, ਦੀਪਕ, ਸੂਰਜ, ਕਵੀਰਾਜ, ਕਮਲੇਸ਼, ਮਮਤਾ, ਰੂਬੀ, ਵਿਮਲਾ ਦੇਵੀ, ਸ਼ੰਮੀ, ਵਿੱਕੀ ਵਾਲਮੀਕਨ, ਅਰੁਣ ਕੁਮਾਰ ਵਾਲਮੀਕਿ ਸ਼ਕਤੀ ਵੈਲਫੇਅਰ ਸੁਸਾਇਟੀ ਨਾਲ ਸਬੰਧਤ ਸ਼ਹਿਰ ਦੇ ਹੋਰ ਮੁਹੱਲਾ ਨਿਵਾਸੀ ਵੀ ਸ਼ਾਮਲ ਸਨ।

ਇਹ ਖਬਰ ਸ਼ੇਅਰ ਕਰੋ:

ਹੋਰ ਖਬਰਾਂ ਪੜ੍ਹੋ