ਲੰਬੇ ਸਮੇਂ ਤੋਂ ਨਿਰੰਤਰ ਨਿਭਾਈ ਜਾ ਰਹੀ ਹੈ ਲੰਗਰ ਦੀ ਸੇਵਾ, ਸੰਗਤ ਨੇ ਸ਼ਰਧਾ ਨਾਲ ਛਕਿਆ ਪ੍ਰਸ਼ਾਦ
DILBAG SINGH KAMBOJ
ਬਲਟਾਣਾ: ਸਿੰਗਲਾ ਪ੍ਰਾਪਰਟੀ ਬਲਟਾਣਾ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਭੋਲੇ ਨਾਥ ਸ਼ਿਵਜੀ ਮਹਾਰਾਜ ਜੀ ਦੇ ਨਾਮ ’ਤੇ ਲੰਗਰ ਦੀ ਸੇਵਾ ਨਿਰੰਤਰ ਨਿਭਾਈ ਜਾ ਰਹੀ ਹੈ। ਇਸੇ ਤਹਿਤ ਆਯੋਜਿਤ ਲੰਗਰ ਦੌਰਾਨ ਵੱਡੀ ਗਿਣਤੀ ਵਿੱਚ ਇਲਾਕਾ ਵਾਸੀਆਂ ਅਤੇ ਸੰਗਤ ਨੇ ਸ਼ਰਧਾ ਨਾਲ ਸ਼ਮੂਲੀਅਤ ਕੀਤੀ ਅਤੇ ਲੰਗਰ ਦਾ ਪ੍ਰਸ਼ਾਦ ਛਕਿਆ।
ਇਸ ਮੌਕੇ ਸਿੰਗਲਾ ਪ੍ਰਾਪਰਟੀ ਦੇ ਸਵਰਨ ਸਿੰਗਲਾ ਜੀ ਵੱਲੋਂ ਸੰਗਤ ਦੀ ਸੇਵਾ ਕੀਤੀ ਗਈ। ਸਮਾਗਮ ਦੌਰਾਨ ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਸਰਦਾਰ ਗੁਰਪ੍ਰੀਤ ਸਿੰਘ ਵਿਰਕ ਨੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ। ਇਸ ਤੋਂ ਇਲਾਵਾ ਧਾਮੀ ਸ਼ਰਮਾ ਸਮੇਤ ਹੋਰ ਪਤਵੰਤੇ ਅਤੇ ਇਲਾਕਾ ਵਾਸੀ ਵੀ ਸਮਾਗਮ ਵਿੱਚ ਸ਼ਾਮਲ ਹੋਏ।
ਇਸ ਮੌਕੇ ਹਾਜ਼ਰ ਸ਼ਰਧਾਲੂਆਂ ਨੇ ਸਿੰਗਲਾ ਪ੍ਰਾਪਰਟੀ ਵੱਲੋਂ ਲੰਬੇ ਸਮੇਂ ਤੋਂ ਨਿਭਾਈ ਜਾ ਰਹੀ ਲੰਗਰ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਧਾਰਮਿਕ ਅਤੇ ਸਮਾਜ ਸੇਵੀ ਪਹਿਲਕਦਮੀਆਂ ਆਪਸੀ ਭਾਈਚਾਰਾ, ਸੇਵਾ ਅਤੇ ਸਦਭਾਵਨਾ ਨੂੰ ਹੋਰ ਮਜ਼ਬੂਤ ਕਰਦੀਆਂ ਹਨ।
ਸਵਰਨ ਸਿੰਗਲਾ ਨੇ ਕਿਹਾ ਕਿ ਭੋਲੇ ਨਾਥ ਸ਼ਿਵਜੀ ਮਹਾਰਾਜ ਜੀ ਦੀ ਕਿਰਪਾ ਨਾਲ ਸੰਗਤ ਦੀ ਸੇਵਾ ਕਰਨ ਦਾ ਮੌਕਾ ਮਿਲਣਾ ਉਨ੍ਹਾਂ ਲਈ ਖੁਸ਼ਕਿਸਮਤੀ ਦੀ ਗੱਲ ਹੈ ਅਤੇ ਇਹ ਸੇਵਾ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗੀ।
ਪੱਤਰਕਾਰ ਦਿਲਬਾਗ ਸਿੰਘ ਕੰਬੋਜ ਦੀ ਵਿਸ਼ੇਸ਼ ਰਿਪੋਰਟ
ਸਾਂਝੀ ਖਬਰ

